ਸਰੋਤ
ਤੁਹਾਡੇ ਲਈ ਜਾਣਕਾਰੀ।
- ਮੁੱਖ ਪੰਨਾ
- ਸਾਧਨ ਅਤੇ ਸਰੋਤ
- ਲੈਂਡਰਜ਼ ਮੌਰਗੇਜ ਇੰਸ਼ੋਰੈਂਸ
ਲੈਂਡਰਜ਼ ਮੌਰਗੇਜ ਇੰਸ਼ੋਰੈਂਸ (ਕਰਜ਼ਦਾਤਾ ਦਾ ਮੌਰਗੇਜ ਬੀਮਾ) ਕੀ ਹੁੰਦਾ ਹੈ?
ਲੈਂਡਰਜ਼ ਮੌਰਗੇਜ ਇੰਸ਼ੋਰੈਂਸ (LMI) ਤੁਹਾਡੇ ਘਰ ਮਾਲਕੀ ਦੇ ਸਫ਼ਰ ਨੂੰ ਤੇਜ਼ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ, ਅਤੇ ਇਹ ਤੁਹਾਡੇ ਲਈ 20% ਡਿਪਾਜ਼ਿਟ (ਬਿਆਨਾ ਰਕਮ) ਦੀ ਬੱਚਤ ਕੀਤੇ ਬਿਨਾਂ ਆਪਣੇ ਘਰ ਵਿੱਚ ਜਲਦੀ ਪ੍ਰਵੇਸ਼ ਕਰਨਾ ਸੰਭਵ ਬਣਾ ਸਕਦਾ ਹੈ।
ਲੈਂਡਰਜ਼ ਮੌਰਗੇਜ ਇੰਸ਼ੋਰੈਂਸ (LMI) ਤੁਹਾਡੇ ਕਰਜ਼ਦਾਤਾ ਨੂੰ ਸੰਭਾਵੀ ਨੁਕਸਾਨ ਦੇ ਜ਼ੋਖਮ ਤੋਂ ਵੀ ਬਚਾਉਂਦਾ ਹੈ, ਜੇਕਰ ਤੁਸੀਂ ਆਪਣੇ ਹੋਮ ਲੋਨ ਦੀਆਂ ਕਿਸ਼ਤਾਂ ਭਰਨ ਵਿੱਚ ਅਸਮਰੱਥ ਹੋ, ਅਤੇ ਕਰਜ਼ਦਾਤਾ ਜ਼ਮਾਨਤ ਰੱਖੀ ਜਾਇਦਾਦ ਦੀ ਵਿਕਰੀ ਤੋਂ ਬਕਾਇਆ ਰਹਿੰਦੀ ਕਰਜ਼ੇ ਦੀ ਰਕਮ ਨੂੰ ਵਸੂਲਣ ਵਿੱਚ ਅਸਮਰੱਥ ਹੈ। LMI ਬੀਮੇ ਨਾਲ, ਕਰਜ਼ਦਾਤਾ ਘੱਟ ਡਿਪਾਜ਼ਿਟ ਦੇ ਨਾਲ ਵੀ ਘਰ ਖ਼ਰੀਦਦਾਰਾਂ ਨੂੰ ਵਧੇਰੇ ਪੈਸਾ ਉਧਾਰ ਦੇਣ ਲਈ ਤਿਆਰ ਹੁੰਦੇ ਹਨ।
ਇਸ ਨਾਲ ਉਹਨਾਂ ਲੋਕਾਂ ਲਈ ਕ਼ਰਜ਼ਾ ਲੈਣਾ ਅਸਾਨ ਬਣ ਜਾਂਦਾ ਹੈ ਜੋ 20% ਤੋਂ ਘੱਟ ਜਮ੍ਹਾਂ ਰਕਮ ਨਾਲ ਘਰ ਖ਼ਰੀਦਣਾ ਚਾਹੁੰਦੇ ਹਨ।
ਕਰਜ਼ਦਾਤਾ LMI ਦੀ ਲਾਗਤ ਤੁਹਾਡੇ ਉੱਤੇ ਪਾ ਸਕਦਾ ਹੈ। ਤੁਹਾਡੇ ਕੋਲ ਆਪਣੇ ਕਰਜ਼ਦਾਤਾ ਨੂੰ LMI ਦੀ ਲਾਗਤ ਦਾ ਭੁਗਤਾਨ ਕਰਨ ਲਈ ਕਈ ਤਰ੍ਹਾਂ ਦੇ ਲਚਕਦਾਰ ਤਰੀਕੇ ਹੁੰਦੇ ਹਨ – ਜਾਂ ਤਾਂ ਇਸ ਫ਼ੀਸ ਦਾ ਅਗਾਊਂ ਭੁਗਤਾਨ ਕਰਨਾ, ਇਸ ਰਕਮ ਨੂੰ ਕਰਜ਼ੇ ਦੀ ਰਕਮ ਵਿੱਚ ਜੋੜਨਾ, ਜਾਂ LMI ਫ਼ੀਸ ਦਾ ਮਹੀਨਾਵਾਰ ਭੁਗਤਾਨ ਕਰਨਾ।
LMI ਨੂੰ ਸਮਝਣਾ
ਵੱਖ-ਵੱਖ ਭਾਸ਼ਾਵਾਂ ਵਿੱਚ ਸਰੋਤ ਉਪਲਬਧ ਹਨ।
ਪਹੁੰਚ।
ਸਾਡੇ ਨਾਲ ਜੁੜਕੇ ਗੁੰਝਲਦਾਰਤਾ ਨੂੰ ਮੁਕਾਓ ਅਤੇ ਆਪਣੇ ਜਾਇਦਾਦ ਦੇ ਟੀਚਿਆਂ ਤੱਕ ਜਲਦੀ ਪਹੁੰਚੋ।
ਕਰਜ਼ਾ ਮਿਲਣ ਦੀ ਸਮਰੱਥਾ ਦਾ ਅਨੁਮਾਨਕ
ਆਪਣੀ ਲੋਨ ਸਰਵਿਸਿੰਗ (ਵੱਧ ਤੋਂ ਵੱਧ ਕਰਜ਼ਾ ਲੈਣ ਦੀ) ਸਮਰੱਥਾ ਨੂੰ ਸਮਝੋ
ਵਧੇਰੇ ਜਾਣੋ