ਲੈਂਡਰਜ਼ ਮੌਰਗੇਜ ਇੰਸ਼ੋਰੈਂਸ (LMI)
ਲੈਂਡਰਸ ਮੌਰਗੇਜ ਇੰਸ਼ੋਰੈਂਸ (LMI) ਦੀ ਮਦਦ ਨਾਲ ਆਪਣੇ ਜਾਇਦਾਦ ਦਾ ਮਾਲਕ ਬਣਨ ਦੇ ਟੀਚਿਆਂ ਨੂੰ ਜਲਦੀ ਹਾਸਿਲ ਕਰੋ।
ਲੈਂਡਰਸ ਮੌਰਗੇਜ ਇੰਸ਼ੋਰੈਂਸ (LMI) ਦੀ ਮਦਦ ਨਾਲ ਆਪਣੇ ਜਾਇਦਾਦ ਦਾ ਮਾਲਕ ਬਣਨ ਦੇ ਟੀਚਿਆਂ ਨੂੰ ਜਲਦੀ ਹਾਸਿਲ ਕਰੋ।
- Home
- About LMI
LMI ਕੀ ਹੁੰਦੀ ਹੈ?
ਲੈਂਡਰਜ਼ ਮੌਰਗੇਜ ਇੰਸ਼ੋਰੈਂਸ (LMI) ਇੱਕ ਬੀਮਾ ਪਾਲਿਸੀ ਹੁੰਦੀ ਹੈ ਜੋ ਤੁਹਾਡਾ ਕਰਜ਼ਦਾਤਾ ਆਪਣੇ ਆਪ ਨੂੰ ਉਸ ਜ਼ੋਖਮ ਤੋਂ ਬਚਾਉਣ ਲਈ ਲੈਂਦਾ ਹੈ ਜੋ ਕਿ ਜੇਕਰ ਤੁਸੀਂ (ਘਰ ਖ਼ਰੀਦਦਾਰ) ਆਪਣਾ ਕਰਜ਼ਾ ਮੋੜਨ ਵਿੱਚ ਅਸਫ਼ਲ ਹੋ ਜਾਂਦੇ ਹੋ ਅਤੇ ਤੁਹਾਡਾ ਕਰਜ਼ਦਾਤਾ ਤੁਹਾਡੇ ਵੱਲ ਬਕਾਇਆ ਕਰਜ਼ੇ ਦੀ ਪੂਰੀ ਰਕਮ ਨੂੰ ਵਾਪਸ ਪ੍ਰਾਪਤ ਕਰਨ ਵਿੱਚ ਅਸਮਰੱਥ ਹੁੰਦਾ ਹੈ।
LMI ਉਨ੍ਹਾਂ ਲੋਕਾਂ ਲਈ ਹੋਮ ਲੋਨ ਨੂੰ ਵਧੇਰੇ ਪਹੁੰਚਯੋਗ ਬਣਾਉਂਦਾ ਹੈ ਜੋ 20% ਤੋਂ ਘੱਟ ਡਿਪੌਜ਼ਿਟ ਰਕਮ ਨਾਲ ਘਰ ਜਾਂ ਨਿਵੇਸ਼ ਸੰਪਤੀ ਖ਼ਰੀਦਣਾ ਚਾਹੁੰਦੇ ਹਨ।
LMI ਘਰ ਖ਼ਰੀਦਦਾਰਾਂ ਨੂੰ[1} ਕਿਵੇਂ ਲਾਭ ਪਹੁੰਚਾਉਂਦਾ ਹੈ?
LMI ਘਰ ਖ਼ਰੀਦਦਾਰਾਂ ਨੂੰ 20% ਡਿਪੌਜ਼ਿਟ (ਪੇਸ਼ਗੀ ਰਕਮ) ਤੋਂ ਬਿਨਾਂ ਘਰ ਜਾਂ ਨਿਵੇਸ਼ ਸੰਪਤੀ ਖ਼ਰੀਦਣ ਦੇ ਯੋਗ ਬਣਾਉਂਦਾ ਹੈ, ਅਤੇ ਜੋ ਆਮ ਤੌਰ 'ਤੇ ਜ਼ਿਆਦਾਤਰ ਕਰਜ਼ਦਾਤਾਵਾਂ ਦੁਆਰਾ ਲੋੜੀਂਦਾ ਹੁੰਦਾ ਹੈ।
ਇਹ ਘਰ ਖ਼ਰੀਦਦਾਰਾਂ ਨੂੰ ਹੇਠ ਲਿਖੀਆਂ ਗੱਲਾਂ ਕਰਨ ਵਿੱਚ ਮੱਦਦ ਕਰਦਾ ਹੈ:
20% ਤੋਂ ਘੱਟ ਡਿਪੌਜ਼ਿਟ ਨਾਲ ਹੁਣੇ ਘਰ ਖ਼ਰੀਦੋ
ਪ੍ਰਾਪਰਟੀ ਵਿੱਚ ਇਕੁਇਟੀ ਬਣਾਉਣਾ ਸ਼ੁਰੂ ਕਰੋ
ਵਿੱਤੀ ਭਲਾਈ ਅਤੇ ਸੁਰੱਖਿਆ ਨੂੰ ਮਜ਼ਬੂਤ ਬਣਾਓ
ਕੇਸ ਸਟੱਡੀ: LMI ਦੀ ਵਰਤੋਂ ਕਰਕੇ ਨਿਵੇਸ਼ ਕਰਨਾ
ਇੱਕ ਨਿਵੇਸ਼ਕ $600,000 ਮੁੱਲ ਦੀ ਜਾਇਦਾਦ ਖ਼ਰੀਦਣਾ ਚਾਹੁੰਦਾ ਹੈ ਅਤੇ ਉਸ ਕੋਲ $60,000 (10% ਡਿਪੌਜ਼ਿਟ) ਜਮ੍ਹਾਂ ਰਕਮ ਹੈ।
ਆਮ ਤੌਰ 'ਤੇ, ਕਰਜ਼ਦਾਤਾ 20% ਡਿਪੌਜ਼ਿਟ ($120,000), ਦੇ ਨਾਲ ਵਧੀਕ ਅਗਾਊਂ ਖ਼ਰਚੇ ਦੇਣ ਦੀ ਮੰਗ ਕਰਦਾ ਹੈ।
ਆਪਣੇ ਮੌਰਗੇਜ ਬ੍ਰੋਕਰ ਦੇ ਮਾਰਗਦਰਸ਼ਨ ਨਾਲ, ਨਿਵੇਸ਼ਕ LMI ਦੀ ਵਰਤੋਂ ਕਰਕੇ 10% ਡਿਪੌਜ਼ਿਟ ਨਾਲ ਜਾਇਦਾਦ ਖ਼ਰੀਦਣ ਦੇ ਯੋਗ ਹੋ ਗਿਆ।
LMI ਦੀ ਫ਼ੀਸ ਨੂੰ ਕਰਜ਼ੇ ਵਿੱਚ ਜੋੜ ਦਿੱਤਾ ਗਿਆ (ਪੂੰਜੀਬੱਧ/ਕੈਪਿਟਲਾਈਜ਼ ਕੀਤਾ ਗਿਆ), ਜਿਸ ਨਾਲ ਕੁੱਲ ਕਰਜ਼ੇ ਦੀ ਰਕਮ ਅਤੇ ਕਰਜ਼ੇ ਦੀ ਕਿਸ਼ਤ ਵਿੱਚ ਵਾਧਾ ਹੋਇਆ।
LMI ਨਾਲ ਜਲਦੀ ਖ਼ਰੀਦ ਕਰਕੇ, 20% ਡਿਪੌਜ਼ਿਟ ਜਮ੍ਹਾਂ ਕਰਨ ਲਈ ਉਡੀਕ ਕਰਨ ਦੀ ਬਜਾਏ, ਨਿਵੇਸ਼ਕ ਸੰਪਤੀ ਮਾਰਕੀਟ ਵਿੱਚ ਦਾਖ਼ਲ ਹੋਣ ਅਤੇ ਇਕੁਇਟੀ ਬਣਾਉਣਾ ਸ਼ੁਰੂ ਕਰਨ ਦੇ ਯੋਗ ਹੋ ਗਿਆ।
ਇਹ ਉਦਾਹਰਨ ਸਿਰਫ਼ ਸਮਝਾਉਣ ਲਈ ਹੈ। LMI ਕਰਜ਼ਦਾਤਾ ਦੀ ਸੁਰੱਖਿਆ ਕਰਦਾ ਹੈ, ਅਤੇ LMI ਦੀ ਫ਼ੀਸ ਨੂੰ ਕਰਜ਼ੇ ਵਿੱਚ ਸ਼ਾਮਲ ਕਰਨ ਨਾਲ ਕੁੱਲ ਕਰਜ਼ਾ ਅਤੇ ਦੇਣ ਵਾਲਾ ਵਿਆਜ ਵੱਧ ਜਾਂਦਾ ਹੈ। ਨਤੀਜੇ ਵੱਖ-ਵੱਖ ਹੋ ਸਕਦੇ ਹਨ ਅਤੇ ਜਾਇਦਾਦ ਦੇ ਮੁੱਲ ਡਿੱਗ ਵੀ ਸਕਦੇ ਹਨ।
LMI ਕਿੰਨਾ ਹੁੰਦਾ ਹੈ?
LMI ਦੀ ਫ਼ੀਸ ਆਮ ਤੌਰ 'ਤੇ ਕਰਜ਼ੇ ਦੀ ਰਕਮ ਦੇ 1% ਤੋਂ 2% ਦੇ ਵਿਚਕਾਰ ਵਸੂਲੀ ਜਾਂਦੀ ਹੈ, ਜੋ ਕਿ ਡਿਪੌਜ਼ਿਟ ਦੇ ਆਕਾਰ/ਰਕਮ ਅਤੇ ਘਰ ਖ਼ਰੀਦਦਾਰ ਦੁਆਰਾ ਲਏ ਜਾਣ ਵਾਲੇ ਕਰਜ਼ੇ ਦੀ ਰਕਮ 'ਤੇ ਨਿਰਭਰ ਕਰਦੀ ਹੈ।
LMI ਦਾ ਭੁਗਤਾਨ ਕਰਨ ਦੇ ਤਰੀਕੇ:
- ਅਗਾਊਂ ਭੁਗਤਾਨ ਕਰਨਾ: LMI ਦੀ ਫ਼ੀਸ ਨੂੰ ਲੋਨ ਸੈਟਲਮੈਂਟ ਸਮੇਂ ਇੱਕ ਵਾਰੀ ਦੇ ਖ਼ਰਚੇ ਵਜੋਂ ਪਹਿਲਾਂ ਹੀ ਅਗਾਊਂ ਭੁਗਤਾਨ ਵਜੋਂ ਅਦਾ ਕੀਤਾ ਜਾ ਸਕਦਾ ਹੈ।
- ਕਰਜ਼ੇ ਵਿੱਚ ਸ਼ਾਮਲ ਕਰਨਾ: ਅਗਾਊਂ ਭੁਗਤਾਨ ਕਰਨ ਵਾਲੇ ਖ਼ਰਚਿਆਂ ਨੂੰ ਘਟਾਉਣ ਲਈ, LMI ਦੀ ਫ਼ੀਸ ਨੂੰ ਕਰਜ਼ੇ ਦੀ ਰਕਮ ਵਿੱਚ ਜੋੜਿਆ ਜਾ ਸਕਦਾ ਹੈ ਅਤੇ ਸਮੇਂ ਦੇ ਨਾਲ ਅਦਾ ਕੀਤਾ ਜਾ ਸਕਦਾ ਹੈ।

Helia ਦੀ ਵਿਸ਼ੇਸ਼ ਪੇਸ਼ਕਸ਼।
ਪਰਿਵਾਰਕ ਸਹਾਇਤਾ।
ਜੇਕਰ ਲੋਨ ਸੈਟਲਮੈਂਟ ਦੇ ਸਮੇਂ ਕੋਈ ਪਰਿਵਾਰਕ ਮੈਂਬਰ LMI ਦੀ ਫ਼ੀਸ ਨੂੰ ਪਹਿਲਾਂ ਹੀ ਅਗਾਊਂ ਭੁਗਤਾਨ ਵਜੋਂ ਅਦਾ ਕਰ ਦਿੰਦਾ ਹੈ, ਤਾਂ ਘਰ ਖ਼ਰੀਦਦਾਰ LMI ਦੀ ਫ਼ੀਸ ਵਿੱਚ 15% ਤੱਕ ਦੀ ਕਟੌਤੀ ਲਈ ਯੋਗ ਹੋ ਸਕਦਾ ਹੈ।
ਘਰ ਖ਼ਰੀਦਦਾਰਾਂ ਨੂੰ Helia ਦੀ ਪਰਿਵਾਰਕ ਸਹਾਇਤਾ ਸੁਵਿਧਾ ਬਾਰੇ ਆਪਣੇ ਕਰਜ਼ਾਦਾਤਾ ਜਾਂ ਮੌਰਗੇਜ ਬ੍ਰੋਕਰ ਨਾਲ ਗੱਲ ਕਰਨੀ ਚਾਹੀਦੀ ਹੈ।
ਘਰ ਦੀ ਮਾਲਕੀ LMI ਨਾਲ ਸੌਖਾ ਬਣਾਈ ਗਈ ਹੈ।
LMI ਕੀ ਹੁੰਦੀ ਹੈ?
ਇਹ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੀ ਛੋਟੀ ਜਿਹੀ ਵੀਡੀਓ ਵੇਖੋ ਕਿ LMI ਕੀ ਹੈ, ਇਸ ਦੀ ਲਾਗਤ ਕੀ ਹੈ, ਇਹ ਕਿਸ ਦੀ ਰੱਖਿਆ ਕਰਦੀ ਹੈ ਅਤੇ ਇਹ 20% ਤੋਂ ਘੱਟ ਜਮ੍ਹਾਂ ਰਾਸ਼ੀ ਨਾਲ ਘਰ ਖਰੀਦਣ ਵਿੱਚ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।
LMI ਕੀ ਹੁੰਦੀ ਹੈ?
ਲਾਗਤ ਨੂੰ ਸਮਝੋ, ਇਹ ਕਿਸ ਦੀ ਰੱਖਿਆ ਕਰਦੀ ਹੈ, ਅਤੇ ਇਹ ਘਰ ਖਰੀਦਦਾਰਾਂ ਨੂੰ ਜਲਦੀ ਘਰ ਖਰੀਦਣ ਵਿੱਚ ਕਿਵੇਂ ਸਹਾਇਤਾ ਕਰ ਸਕਦੀ ਹੈ।
ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
LMI ਯੋਗ ਘਰ ਖਰੀਦਦਾਰਾਂ ਨੂੰ 20% ਤੋਂ ਘੱਟ ਜਮ੍ਹਾਂ ਰਕਮ ਦੇ ਨਾਲ ਜਲਦੀ ਜਾਇਦਾਦ ਬਾਜ਼ਾਰ ਵਿੱਚ ਦਾਖਲ ਹੋਣ ਵਿੱਚ ਮਦਦ ਕਰਦਾ ਹੈ, ਜਿਸ ਵਿੱਚ ਪਹਿਲੇ ਘਰ ਖਰੀਦਦਾਰ, ਨਿਵੇਸ਼ਕ, ਕਿਰਾਏਦਾਰ-ਨਿਵੇਸ਼ਕ, ਅੱਪਗ੍ਰੇਡਰ (ਵੱਡੀ ਜਾਇਦਾਦ ਲੈਣ ਵਾਲੇ) ਅਤੇ ਰੀਫਾਇਨੈਂਸ ਕਰਵਾਉਣ (ਕਰਜ਼ੇ ਦੀ ਰਕਮ ਨੂੰ ਵਧਾਉਣ) ਵਾਲੇ ਸ਼ਾਮਲ ਹਨ।
LMI ਦਾ ਪ੍ਰਬੰਧ ਕਰਜ਼ਦਾਤਾ ਵੱਲੋਂ ਆਪਣੇ ਬਚਾਓ ਲਈ ਕੀਤਾ ਜਾਂਦਾ ਹੈ, ਤਾਂ ਜੋ ਜੇ ਘਰ ਖ਼ਰੀਦਦਾਰ ਆਪਣੇ ਕਰਜ਼ੇ ਨੂੰ ਵਾਪਸ ਕਰਨ ਵਿੱਚ ਨਾਕਾਮ (ਡਿਫਾਲਟ) ਹੋ ਜਾਵੇ ਅਤੇ ਸੰਪਤੀ ਨੂੰ ਵੇਚ ਕੇ ਪੂਰੀ ਬਕਾਇਆ ਰਕਮ (ਕਰਜ਼ੇ ਅਤੇ ਵਿਕਰੀ ਦੇ ਖ਼ਰਚਿਆਂ ਸਮੇਤ) ਵਾਪਸ ਨਾ ਆਵੇ, ਤਾਂ ਕਰਜ਼ਦਾਤਾ ਦੀ ਸੁਰੱਖਿਆ ਹੋ ਸਕੇ। ਬਾਕੀ ਬਚੀ ਰਕਮ ਨੂੰ ਘਾਟਾ ਕਿਹਾ ਜਾਂਦਾ ਹੈ।
ਕਰਜ਼ਦਾਤਾ ਦੇ ਜ਼ੋਖਮ ਨੂੰ ਘਟਾ ਕੇ, LMI ਘਰ ਖ਼ਰੀਦਦਾਰਾਂ ਲਈ 20% ਤੋਂ ਘੱਟ ਡਿਪੌਜ਼ਿਟ ਨਾਲ ਸੰਪਤੀ ਖ਼ਰੀਦਣਾ ਸੰਭਵ ਬਣਾਉਂਦਾ ਹੈ।
ਰਵਾਇਤੀ ਤੌਰ 'ਤੇ, LMI ਨੂੰ ਇੱਕ ਵਾਧੂ ਖ਼ਰਚੇ ਵਜੋਂ ਦੇਖਿਆ ਜਾਂਦਾ ਰਿਹਾ ਹੈ ਜਿਸ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਇਹ ਹੋਮ ਲੋਨ ਦੀ ਲਾਗਤ ਵਿੱਚ ਵਾਧਾ ਕਰਦਾ ਹੈ, ਬਹੁਤ ਸਾਰੇ ਘਰ ਖ਼ਰੀਦਦਾਰ ਇਸਦੀ ਵਰਤੋਂ ਇੱਕ ਅਜਿਹੇ ਤਰੀਕੇ ਵਜੋਂ ਕਰ ਰਹੇ ਹਨ ਜਿਸ ਨਾਲ ਉਹ ਡਿਪੌਜ਼ਿਟ ਦੀ ਵੱਡੀ ਰਕਮ ਜਮ੍ਹਾ ਕਰਨ ਲਈ ਸਾਲਾਂ ਤੱਕ ਉਡੀਕ ਕਰਨ ਦੀ ਬਜਾਏ ਜਲਦੀ ਸੰਪਤੀ ਖ਼ਰੀਦ ਸਕਦੇ ਹਨ।
ਜੇਕਰ ਘਰ ਖ਼ਰੀਦਦਾਰ ਪਹਿਲੇ ਦੋ ਸਾਲਾਂ ਦੇ ਅੰਦਰ ਆਪਣਾ ਕਰਜ਼ਾ ਵਾਪਸ ਕਰ ਦਿੰਦਾ ਹੈ, ਤਾਂ ਉਹ ਅਦਾ ਕੀਤੀ ਗਈ LMI ਫ਼ੀਸ ਦਾ ਕੁੱਝ ਹਿੱਸਾ ਵਾਪਸ ਲੈਣ ਲਈ ਯੋਗ ਹੋ ਸਕਦਾ ਹੈ।
| ਪਾਲਿਸੀ ਦੀ ਮਿਆਦ | ਰਿਫ਼ੰਡ ਪ੍ਰਤੀਸ਼ਤ |
|---|---|
| ਇੱਕ ਸਾਲ ਤੋਂ ਘੱਟ | 40% |
| 1-2 ਸਾਲ | 20% |
ਰਿਫ਼ੰਡ ਲੈਣ ਦੀ ਯੋਗਤਾ ਅਤੇ ਰਕਮ, ਖ਼ਰੀਦੀ ਗਈ ਪਾਲਿਸੀ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ। ਰਿਫ਼ੰਡ ਉੱਥੇ ਲਾਗੂ ਨਹੀਂ ਹੁੰਦਾ, ਜਿੱਥੇ ਕਿਸ਼ਤਾਂ ਖੁੰਝ ਜਾਂਦੀਆਂ ਹਨ ਜਾਂ ਲੋਨ ਡਿਫਾਲਟ ਵਿੱਚ ਹੁੰਦਾ ਹੈ।
ਹੋਮ ਲੋਨ ਵਿੱਚ ਤਬਦੀਲੀਆਂ
ਹੋਮ ਲੋਨ ਵਿੱਚ ਤਬਦੀਲੀ ਉਹ ਹੁੰਦੀ ਹੈ ਜਦੋਂ ਕੋਈ ਘਰ ਖ਼ਰੀਦਦਾਰ ਆਪਣੇ ਮੌਜੂਦਾ ਕਰਜ਼ਦਾਤਾ ਨਾਲ ਆਪਣਾ ਹੋਮ ਲੋਨ ਰੀਫਾਇਨੈਂਸ ਕਰਦਾ ਹੈ ਜਾਂ ਉਸ ਵਿੱਚ ਕੋਈ ਬਦਲਾਅ ਕਰਦਾ ਹੈ।
ਜੇਕਰ ਘਰ ਖ਼ਰੀਦਦਾਰ ਸਿਰਫ਼ ਕਰਜ਼ੇ ਦੀ ਰਕਮ ਵਿੱਚ ਵਾਧਾ ਕਰਦਾ ਹੈ (ਜਿਸਨੂੰ ਵਧੀਕ ਐਡਵਾਂਸ ਜਾਂ ਟੌਪ ਅੱਪ ਕਿਹਾ ਜਾਂਦਾ ਹੈ), ਤਾਂ ਨਵੀਂ LMI ਫ਼ੀਸ ਦੇਣ ਯੋਗ ਹੁੰਦੀ ਹੈ। ਪਹਿਲੇ ਲੋਨ ਦੀ ਸ਼ੁਰੂਆਤ ‘ਤੇ ਕਰਜ਼ਦਾਤਾ ਵੱਲੋਂ ਵਸੂਲੀ ਗਈ LMI ਫ਼ੀਸ ਲਈ ਕ੍ਰੈਡਿਟ ਲਾਗੂ ਕੀਤਾ ਜਾਵੇਗਾ, ਅਤੇ ਘਰ ਖ਼ਰੀਦਦਾਰ ਨੂੰ ਰਕਮ ਦਾ ਫ਼ਰਕ ਜਾਂ ਘੱਟੋ-ਘੱਟ ਰਕਮ ਅਦਾ ਕਰਨ ਦੀ ਜ਼ਰੂਰਤ ਹੋਵੇਗੀ।
ਜੇਕਰ ਇਹ ਤਬਦੀਲੀ ਹੋਰ ਬਦਲਾਵਾਂ ਨਾਲ ਸੰਬੰਧਿਤ ਹੈ, ਜਿਵੇਂ ਕਿ ਹੋਮ ਲੋਨ ਲਈ ਸੁਰੱਖਿਆ ਵਜੋਂ ਵਰਤੀ ਜਾਣ ਵਾਲੀ ਸੰਪਤੀ ਨੂੰ ਬਦਲਣਾ, ਤਾਂ ਘਰ ਖ਼ਰੀਦਦਾਰ ਨੂੰ ਸੀਮਿਤ ਰਿਫ਼ੰਡ ਮਿਲ ਸਕਦਾ ਹੈ। ਕਰਜ਼ਦਾਤਾ ਤੁਹਾਨੂੰ ਦੱਸ ਸਕੇਗਾ ਕਿ ਕੀ ਕੋਈ ਰਿਫ਼ੰਡ ਦੇ ਤਰੀਕੇ ਉਪਲਬਧ ਹਨ।
ਵਿੱਤੀ ਤੰਗੀ
ਜੇਕਰ ਕੋਈ ਘਰ ਖ਼ਰੀਦਦਾਰ ਵਿੱਤੀ ਤੰਗੀ ਦਾ ਸਾਹਮਣਾ ਕਰ ਰਿਹਾ ਹੈ, ਤਾਂ ਉਸਨੂੰ ਜਲਦੀ ਆਪਣੇ ਕਰਜ਼ਦਾਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਮਦਦ ਲਈ ਹੱਲ ਉਪਲਬਧ ਹਨ ਤਾਂ ਜੋ ਉਹ ਮੁਸ਼ਕਿਲ ਸਥਿਤੀ ਦੌਰਾਨ ਆਪਣੇ ਘਰ ਵਿੱਚ ਰਹਿ ਸਕਣ।